ਆਹਾਜ਼ ਯਹੂਦਾਹ ਵਿੱਚ ਰਾਜ ਕਰਦਾ ਹੈ

1. ਆਹਾਜ਼ ਦਾ ਯਹੂਦਾਹ ਉੱਪਰ ਰਾਜ ਰਮਲਯਾਹ ਦੇ ਪੁੱਤਰ ਪਕਹ ਦੇ ਰਾਜ ਦੇ 17ਵੇ ਵ੍ਹਰੇ ਵਿੱਚ, ਯੋਥਾਮ ਦਾ ਪੁੱਤਰ ਆਹਾਜ ਯਹੂਦਾਹ ਦਾ ਰਾਜਾ ਬਣਿਆ।

2. ਉਸ ਨੇ ਉਦੋਂ ਰਾਜ ਕਰਨਾ ਸ਼ੁਰੂ ਕੀਤਾ ਜਦੋਂ ਉਹ 20 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਉੱਤੇ 16 ਸਾਲਾਂ ਲਈ ਰਾਜ ਕੀਤਾ। ਉਹ ਆਪਣੇ ਪੁਰਖੇ ਦਾਊਦ ਵਰਗਾ ਨਹੀਂ ਸੀ ਅਤੇ ਉਸ ਨੇ ਉਹ ਸਭ ਕੁਝ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ।

3. ਅਹਾਜ਼ ਇਸਰਾਏਲ ਦੇ ਰਾਜਿਆਂ ਵਾਂਗ ਜੀਵਿਆ ਉਸ ਨੇ ਆਪਣੇ ਪੁੱਤਰ ਨੂੰ ਵੀ ਅੱਗ ਵਿੱਚ ਬਲੀ ਦੇ ਦਿੱਤਾ। ਉਸ ਨੇ ਉਹੀ ਭਿਆਨਕ ਪਾਪ ਕੀਤੇ ਜੋ ਉਨ੍ਹਾਂ ਲੋਕਾਂ ਨੇ ਕੀਤੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੀ ਧਰਤੀ ਤੋਂ ਪਹਿਲਾਂ ਬਾਹਰ ਧੱਕਿਆਂ ਸੀ।

4. ਆਹਾਜ਼ ਨੇ ਉੱਚੀਆਂ ਥਾਵਾਂ ਅਤੇ ਪਹਾੜੀਆਂ ਉੱਪਰ ਅਤੇ ਹਰੇ-ਹਰੇ ਰੁੱਖਾਂ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਰਿਹਾ।

5. ਤਦ ਅਰਾਮ ਦੇ ਰਾਜਾ ਅਤੇ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦਾ ਪੁੱਤਰ ਪਕਹ ਯਰੂਸ਼ਲਮ ਵਿਰੁੱਧ ਲੜਨ ਲਈ ਆਏ। ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਸ ਨੂੰ ਹਰਾਉਣ ਵਿੱਚ ਅਸਫ਼ਲ ਰਹੇ।

6. ਉਸ ਵਕਤ ਅਰਾਮ ਦੇ ਰਾਜੇ ਰਸੀਨ ਨੇ ਏਲਥ ਨੂੰ ਅਰਾਮ ਲਈ ਫੇਰ ਵਾਪਸ ਲੈ ਲਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਕੱਢ ਦਿੱਤਾ ਫੇਰ ਅਰਾਮੀ ਏਲਥ ਵਿੱਚ ਰਹਿਣ ਲਈ ਆ ਗਏ ਅਤੇ ਅੱਜ ਵੀ ਉਹ ਉੱਥੇ ਰਹਿ ਰਹੇ ਹਨ।

7. ਤਦ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਸੰਦੇਸ਼ਵਾਹਕ ਭੇਜੇ ਤੇ ਇਹ ਸੰਦੇਸ਼ ਭੇਜਿਆ, “ਮੈਂ ਤੇਰਾ ਸੇਵਕ ਹਾਂ। ਮੈਂ ਤੇਰਿਆਂ ਪੁੱਤਰਾਂ ਬਰਾਬਰ ਹਾਂ ਸੋ ਆਕੇ ਮੈਨੂੰ ਅਰਾਮ ਅਤੇ ਇਸਰਾਏਲ ਦੇ ਪਾਤਸ਼ਾਹ ਤੋਂ ਬਚਾਅ ਕੇ ਮੇਰੀ ਰੱਖਿਆ ਕਰ। ਕਿਉਂ ਜੋ ਉਹ ਮੇਰੇ ਨਾਲ ਲੜਨ ਆਏ ਹਨ।”

8. ਆਹਾਜ਼ ਨੇ ਉਹ ਸਾਰਾ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਮੰਦਰ ਵਿੱਚ ਅਤੇ ਜੋ ਪਾਤਸ਼ਾਹ ਦੇ ਖਜ਼ਾਨੇ ਵਿੱਚ ਸੀ ਕੱਢਿਆ ਅਤੇ ਅੱਸ਼ੂਰ ਦੇ ਪਾਤਸ਼ਾਹ ਲਈ ਭੇਜਿਆ।

9. ਅੱਸ਼ੂਰ ਦੇ ਪਾਤਸ਼ਾਹ ਨੇ ਆਹਾਜ਼ ਦੀ ਗੱਲ ਮੰਨ ਲਈ ਤੇ ਉਸ ਨੇ ਦੰਮਿਸਕ ਉੱਪਰ ਚੜ੍ਹਾਈ ਕਰਕੇ ਉਸ ਨੂੰ ਜਿੱਤ ਲਿਆ ਅਤੇ ਉੱਥੋਂ ਦਿਆਂ ਲੋਕਾਂ ਨੂੰ ਕੈਦੀ ਬਣਾਕੇ ਕੀਰ ਵੱਲ ਲੈ ਗਿਆ ਅਤੇ ਉਸ ਨੇ ਰਸੀਨ ਨੂੰ ਮਾਰ ਸੁੱਟਿਆ।

10. ਤਦ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ। ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੇ ਬਰਾਬਰ ਦਾ ਨਮੂਨਾ ਉਸਦੀ ਸਾਰੀ ਕਾਰੀਗਰੀ ਮੁਤਾਬਕ ਊਰੀਯਾਹ ਜਾਜਕ ਕੋਲ ਭੇਜਿਆ।

11. ਤਦ ਊਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੁਆਰਾ ਦੰਮਿਸਕ ਤੋਂ ਭੇਜੇ ਗਏ ਨਮੂਨੇ ਮੁਤਾਬਕ ਇੱਕ ਜਗਵੇਦੀ ਬਣਾਈ ਅਤੇ ਆਹਾਜ਼ ਦੇ ਦੰਮਿਸਕ ਤੋਂ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰਵਾ ਲਿਆ।

12. ਜਦੋਂ ਪਾਤਸ਼ਾਹ ਦੰਮਿਸਕ ਤੋਂ ਮੁੜਿਆ ਤਾਂ ਉਸ ਨੇ ਜਗਵੇਦੀ ਵੇਖੀ ਅਤੇ ਉੱਥੇ ਬਲੀ ਭੇਂਟ ਕੀਤੀ।

13. ਉਸ ਜਗਵੇਦੀ ਤੇ, ਆਹਾਜ਼ ਨੇ ਆਪਣੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਸਾੜੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹ ਦਿੱਤੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦਾ ਖੂਨ ਜਗਵੇਦੀ ਉੱਪਰ ਛਿੜਕਿਆ।

14. ਆਹਾਜ਼ ਨੇ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾਹ ਦੇ ਅੱਗੇ ਸੀ ਅਤੇ ਮੰਦਰ ਦੇ ਸਾਹਮਣੇ ਪਾਸੇ ਵੱਲ ਸੀ ਉਸ ਨੂੰ ਉਸ ਨੇ ਮੰਦਰ ਦੇ ਸਾਮ੍ਹਣਿਓ ਤੇ ਯਹੋਵਾਹ ਦੇ ਮੰਦਰ ਤੇ ਆਪਣੀ ਜਗਵੇਦੀ ਦੇ ਵਿੱਚਕਾਰੋ ਹਟਾਅ ਕੇ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ।

15. ਆਹਾਜ਼ ਪਾਤਸ਼ਾਹ ਨੇ ਊਰੀਯਾਹ ਜਾਜਕ ਨੂੰ ਇਹ ਹੁਕਮ ਦਿੱਤਾ ਅਤੇ ਆਖਿਆ, “ਸਵੇਰ ਦੀ ਭੇਟ ਬਲੀ ਅਤੇ ਸ਼ਾਮ ਦੀ ਅਨਾਜ ਦੀ ਭੇਟ ਅਤੇ ਪਾਤਸ਼ਾਹ ਦੀ ਹੋਮ ਦੀ ਭੇਟ ਅਤੇ ਉਸਦੀ ਅਨਾਜ ਦੀ ਭੇਟ, ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਦੀ ਭੇਟ ਤੇ ਉਨ੍ਹਾਂ ਦੀ ਅਨਾਜ ਦੀ ਭੇਟ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਜਗਵੇਦੀ ਉੱਤੇ ਚੜ੍ਹਾਈਆ ਸੁਗਾਤਾਂ ਅਤੇ ਬਲੀਆਂ ਦਾ ਸਾਰਾ ਖੂਨ ਉਸ ਉੱਪਰ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ, ਮੈਂ ਹੀ ਯਹੋਵਾਹ ਨੂੰ ਸੁਆਲ ਪੁੱਛਣ ਲਈ ਵਰਤਾਂਗਾ।”

16. ਊਰੀਯਾਹ ਜਾਜਕ ਨੇ ਸਭ ਕੁਝ ਆਹਾਜ਼ ਪਾਤਸ਼ਾਹ ਦੇ ਹੁਕਮ ਮੁਤਾਬਕ ਹੀ ਕੀਤਾ।

17. ਆਹਾਜ਼ ਪਾਤਸ਼ਾਹ ਨੇ ਛਕੜਿਆਂ ਜਿਨ੍ਹਾਂ ਉੱਪਰ ਪਿੱਤਲ ਦੀਆਂ ਫ਼ੱਟੀਆਂ ਸਨ ਅਤੇ ਜਾਜਕਾਂ ਦੇ ਹੱਥ ਧੋਣ ਵਾਲਿਆਂ ਹੌਦਾਂ ਨੂੰ ਹਟਵਾ ਦਿੱਤਾ। ਉਸ ਨੇ ਉਹ ਵੱਡਾ ਹੌਦ ਵੀ ਉੱਤਰਵਾ ਦਿੱਤਾ ਜੋ ਕਿ ਪਿੱਤਲ ਦਿਆਂ ਬਲਦਾਂ ਉੱਪਰ ਸਥਿਰ ਸੀ, ਅਤੇ ਉਨ੍ਹਾਂ ਨੂੰ ਪੱਥਰ ਦੀ ਨੀਂਹ ਤੇ ਰੱਖ ਦਿੱਤਾ।

18. ਆਹਾਜ਼ ਨੇ ਉਹ ਰਾਹ ਹਟਾ ਦਿੱਤਾ ਜੋ ਅਬਤ ਦੀਆਂ ਸਭਾਵਾਂ ਲਈ ਅਤੇ ਪ੍ਰਵੇਸ਼ ਦੁਆਰ ਤੋਂ ਬਾਹਰ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਅੰਦਰ ਛਤਿਆ ਗਿਆ ਸੀ। ਆਜਿਹਾ ਉਸ ਨੇ ਅੱਸ਼ੁਰ ਦੇ ਪਾਤਸ਼ਾਹ ਦੇ ਕਾਰਣ ਕੀਤਾ।

19. ਆਹਾਜ਼ ਨੇ ਜੋ ਵੀ ਮਹਾਨ ਕਾਰਨਾਮੇ ਕੀਤੇ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

20. ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ, ਉਸ ਦੇ ਪੁਰਖਿਆਂ ਦੇ ਕੋਲ, ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।

Bibles

Books

Chapters